ਸਾਡੇ ਬਾਰੇ

ਸਰੀ ਸਪੀਕਸ ਬਾਰੇ

ਸਰੀ ਸਪੀਕਸ ਇੱਕ ਸੁਤੰਤਰ ਭਾਈਚਾਰਕ ਉਪਰਾਲਾ ਹੈ, ਜਿੱਥੇ ਨਿਵਾਸੀ ਆਪਣੇ ਇਲਾਕੇ ਦੀਆਂ ਸਮੱਸਿਆਵਾਂ ਅਤੇ ਪਰੇਸ਼ਾਨੀਆਂ ਆਸਾਨੀ ਨਾਲ ਦੱਸ ਸਕਦੇ ਹਨ।

ਪਾਰਕ ਵਿੱਚ ਗੱਲਬਾਤ ਕਰਦੇ ਨਿਵਾਸੀ

ਅਸੀਂ ਕੀ ਕਰਦੇ ਹਾਂ

ਆਪਣੀ ਸਮੱਸਿਆ ਦੱਸੋ

ਸਾਨੂੰ ਦੱਸੋ ਕਿ ਤੁਸੀਂ ਸਰੀ ਵਿੱਚ ਕੀ ਬਦਲਾਅ ਜਾਂ ਸੁਧਾਰ ਦੇਖਣਾ ਚਾਹੁੰਦੇ ਹੋ। ਅਸੀਂ ਆਮ ਚਿੰਤਾਵਾਂ ਨੂੰ ਸਿਟੀ ਹਾਲ, ਚੁਣੇ ਹੋਏ ਨੁਮਾਇੰਦਿਆਂ ਅਤੇ ਹੋਰ ਫ਼ੈਸਲਾ ਲੈਣ ਵਾਲਿਆਂ ਤੱਕ ਪਹੁੰਚਾਉਂਦੇ ਹਾਂ।

ਆਪਣੀ ਸਮੱਸਿਆ ਦੱਸੋ →

ਅਰਜ਼ੀਆਂ ਵਿੱਚ ਸਹਾਇਤਾ

ਵਲੰਟੀਅਰ ਨਿਵਾਸੀਆਂ ਦੀ OCI ਸੇਵਾਵਾਂ, ਭਾਰਤੀ ਵੀਜ਼ਾ ਅਤੇ ਪਾਸਪੋਰਟ, ਸਰਕਾਰੀ ਲਾਭਾਂ ਦੇ ਫਾਰਮ, ਬਿਲਡਰਜ਼ ਲੀਅਨ ਅਤੇ ਹੋਰ ਕੰਮਾਂ ਵਿੱਚ ਸਹਾਇਤਾ ਕਰਦੇ ਹਨ। ਕੈਨੇਡਾ ਦੇ ਇਮੀਗ੍ਰੇਸ਼ਨ ਵਿੱਚ ਸਹਾਇਤਾ ਸਿਰਫ਼ ਲਾਇਸੈਂਸ ਪ੍ਰਾਪਤ ਵਲੰਟੀਅਰ ਸਲਾਹਕਾਰ ਅਤੇ ਵਕੀਲ ਹੀ ਕਰਦੇ ਹਨ।

ਸਹਾਇਤਾ ਲਓ →
ਧੁੱਪ ਵਿੱਚ ਸਰੀ ਸਿਟੀ ਸੈਂਟਰ ਦੀਆਂ ਇਮਾਰਤਾਂ ਅਤੇ ਰੁੱਖ

ਅਸੀਂ ਕੌਣ ਹਾਂ

ਵਲੰਟੀਅਰਾਂ ਵੱਲੋਂ ਚਲਾਇਆ ਜਾਂਦਾ ਭਾਈਚਾਰਕ ਉਪਰਾਲਾ

ਸਰੀ ਸਪੀਕਸ ਸੋਸਾਇਟੀ ਵਲੰਟੀਅਰਾਂ ਵੱਲੋਂ ਚਲਾਈ ਜਾਂਦੀ ਭਾਈਚਾਰਕ ਸੰਸਥਾ ਹੈ, ਜੋ ਬ੍ਰਿਟਿਸ਼ ਕੋਲੰਬੀਆ ਵਿੱਚ ਗੈਰ-ਮੁਨਾਫ਼ਾ ਸੰਸਥਾ ਵਜੋਂ ਰਜਿਸਟਰਡ ਹੈ (ਰਜਿਸਟ੍ਰੇਸ਼ਨ ਨੰ. S0086445)। ਅਸੀਂ ਸੁਤੰਤਰ ਹਾਂ, ਕਿਸੇ ਸਿਆਸੀ ਪਾਰਟੀ ਨਾਲ ਨਹੀਂ ਜੁੜੇ, ਅਤੇ ਸਰੀ ਸਿਟੀ ਦਾ ਹਿੱਸਾ ਨਹੀਂ ਹਾਂ। ਸਹਾਇਤਾ ਕਰਨਾ ਚਾਹੁੰਦੇ ਹੋ? ਸਾਡੇ ਨਾਲ ਵਲੰਟੀਅਰ ਬਣੋ।

ਵਿਕ ਉੱਪਲ ਵੱਲੋਂ ਸ਼ੁਰੂ ਕੀਤਾ ਉਪਰਾਲਾ।

  • ਸੁਤੰਤਰਸਰੀ ਸਿਟੀ ਦਾ ਹਿੱਸਾ ਨਹੀਂ
  • ਗੈਰ-ਸਿਆਸੀਹਰ ਨਿਵਾਸੀ ਲਈ
  • ਵਲੰਟੀਅਰਾਂ ਵੱਲੋਂ ਚਲਾਇਆ ਜਾਂਦਾਬੀਸੀ ਵਿੱਚ ਰਜਿਸਟਰਡ ਸੰਸਥਾ

ਤੁਹਾਡੀ ਆਵਾਜ਼ ਨਾਲ ਕੀ ਫਰਕ ਪੈ ਸਕਦਾ ਹੈ?

ਸਰੀ ਸਪੀਕਸ ਕਿਉਂ ਸ਼ੁਰੂ ਕੀਤਾ ਗਿਆ?

ਆਪਣੇ ਇਲਾਕੇ ਦੀ ਸਮੱਸਿਆ ਦੱਸਣ ਲਈ ਲੋਕਾਂ ਨੂੰ ਲੰਮੇ ਸਰਵੇ ਜਾਂ ਔਖੀ ਪ੍ਰਕਿਰਿਆ ਵਿੱਚੋਂ ਨਹੀਂ ਲੰਘਣਾ ਚਾਹੀਦਾ। ਸਰੀ ਸਪੀਕਸ ਰਾਹੀਂ ਤੁਸੀਂ ਇੱਕ ਮਿੰਟ ਤੋਂ ਵੀ ਘੱਟ ਸਮੇਂ ਵਿੱਚ ਦੱਸ ਸਕਦੇ ਹੋ ਕਿ ਤੁਹਾਡੇ ਲਈ ਕਿਹੜੀ ਸਮੱਸਿਆ ਸਭ ਤੋਂ ਜ਼ਰੂਰੀ ਹੈ।

ਆਵਾਜ਼ਾਂ ਨੂੰ ਇਕੱਠੇ ਕਰਨਾ

ਸਰੀ ਸਪੀਕਸ ਸਰੀ ਦੇ ਵੱਖ-ਵੱਖ ਇਲਾਕਿਆਂ ਤੋਂ ਲੋਕਾਂ ਦੀਆਂ ਸਮੱਸਿਆਵਾਂ ਅਤੇ ਸੁਝਾਅ ਇਕੱਠੇ ਕਰਦਾ ਹੈ, ਤਾਂ ਜੋ ਇਹ ਸਮਝਿਆ ਜਾ ਸਕੇ ਕਿ ਲੋਕਾਂ ਲਈ ਕਿਹੜੇ ਮੁੱਦੇ ਸਭ ਤੋਂ ਵੱਧ ਜ਼ਰੂਰੀ ਹਨ।

ਜਿੱਥੇ ਲੋੜ ਹੋਵੇਗੀ, ਇਨ੍ਹਾਂ ਸਮੱਸਿਆਵਾਂ ਅਤੇ ਸੁਝਾਵਾਂ ਨੂੰ ਸਰੀ ਸਿਟੀ ਹਾਲ, ਚੁਣੇ ਹੋਏ ਨੁਮਾਇੰਦਿਆਂ ਅਤੇ ਸਬੰਧਤ ਅਧਿਕਾਰੀਆਂ ਤੱਕ ਪਹੁੰਚਾਇਆ ਜਾ ਸਕਦਾ ਹੈ।

ਸਾਡਾ ਮਕਸਦ ਹੈ ਕਿ ਲੋਕਾਂ ਦੀ ਗੱਲ ਸੁਣੀ ਜਾਵੇ, ਉਨ੍ਹਾਂ ਦੀਆਂ ਪਰੇਸ਼ਾਨੀਆਂ ਨੂੰ ਸਮਝਿਆ ਜਾਵੇ ਅਤੇ ਜ਼ਰੂਰੀ ਮੁੱਦਿਆਂ ‘ਤੇ ਗੱਲਬਾਤ ਹੋਵੇ।

ਤੁਹਾਡੀ ਦਿੱਤੀ ਜਾਣਕਾਰੀ ਦਾ ਕੀ ਹੋਵੇਗਾ?

ਲੋਕਾਂ ਵੱਲੋਂ ਭੇਜੀਆਂ ਸਮੱਸਿਆਵਾਂ ਅਤੇ ਸੁਝਾਵਾਂ ਨੂੰ ਦੇਖ ਕੇ ਅਸੀਂ ਇਹ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਸਰੀ ਵਿੱਚ ਕਿਹੜੇ ਮੁੱਦਿਆਂ ‘ਤੇ ਸਭ ਤੋਂ ਵੱਧ ਧਿਆਨ ਦੇਣ ਦੀ ਲੋੜ ਹੈ। ਜਿੱਥੇ ਢੁੱਕਵਾਂ ਹੋਵੇਗਾ, ਇਨ੍ਹਾਂ ਮੁੱਦਿਆਂ ਬਾਰੇ ਜਾਣਕਾਰੀ ਤਿਆਰ ਕਰਕੇ ਸਿਟੀ ਹਾਲ, ਚੁਣੇ ਹੋਏ ਨੁਮਾਇੰਦਿਆਂ ਅਤੇ ਹੋਰ ਸਬੰਧਤ ਵਿਭਾਗਾਂ ਨਾਲ ਸਾਂਝੀ ਕੀਤੀ ਜਾ ਸਕਦੀ ਹੈ। ਤੁਹਾਡੀ ਨਿੱਜੀ ਜਾਣਕਾਰੀ ਜਨਤਕ ਨਹੀਂ ਕੀਤੀ ਜਾਵੇਗੀ।

ਸੁਤੰਤਰਸਰੀ ਸਪੀਕਸ ਸੁਤੰਤਰ ਤੌਰ ‘ਤੇ ਚਲਾਇਆ ਜਾਂਦਾ ਹੈ। ਇਹ ਸਰੀ ਸਿਟੀ ਨਾਲ ਜੁੜਿਆ ਨਹੀਂ ਹੈ ਅਤੇ ਨਾ ਹੀ ਸਿਟੀ ਵੱਲੋਂ ਚਲਾਇਆ ਜਾਂ ਸਮਰਥਨ ਦਿੱਤਾ ਜਾਂਦਾ ਹੈ।

ਕੁਝ ਕਹਿਣਾ ਚਾਹੁੰਦੇ ਹੋ?

ਲਗਭਗ ਇੱਕ ਮਿੰਟ ਵਿੱਚ ਆਪਣੀ ਸਮੱਸਿਆ ਦੱਸੋ, ਜਾਂ ਫਾਰਮਾਂ ਅਤੇ ਅਰਜ਼ੀਆਂ ਲਈ ਸਾਡੇ ਵਲੰਟੀਅਰਾਂ ਤੋਂ ਸਹਾਇਤਾ ਲਓ।

ਵਟਸਐਪ 'ਤੇ ਗੱਲ ਕਰੋ
ਸਾਡੀ WhatsApp ਕਮਿਊਨਿਟੀ ਨਾਲ ਜੁੜੋਕਮਿਊਨਿਟੀ ਨਾਲ ਜੁੜੋ